ਪੀਪਣੀ ਆਲੇ ਬੂਟਾਂ ਦਾ ਕਿੱਸਾ

ਛਪਾਰ ਦਾ ਮੇਲਾ ਖਤਮ ਹੁੰਦਿਆ ਈ ਰਾਏਕੋਟ ਦਾ ਮੇਲਾ ਸ਼ੁਰੂ ਹੋ ਜਾਂਦਾ , ਸਾਡੇ ਪਿੰਡ ਆਲੇ ਬੂਦੂ ਘੁਮਾਰ ਦੇ ਰੇੜੇ ਤੇ ਬੈਠ ਕੇ ਸਾਰੀ ਲਾਗੌੜ ਤੁਰਪੀ ਰਾਏਕੋਟ |
ਦੇਬੂ ਕਾ ਪੱਗੀ ਵੀ ਨਾਲ ਈ ਸੀ , ਭਾਈ ਰੇੜੇ ਤੋਂ ਉੱਤਰਨ ਸਾਰ ਪਾਤਾ ਖਲਾਰਾ , ਕਹਿੰਦਾ , “ਲੈਟਾਂ ਆਲੇ ਬੂਟ ਲੈਣੇ , ਜੀਹਦੇ ਪੀਪਣੀ ਲੱਗੀ ਹੁੰਦੀ ਆ” |
ਸਾਰਾ ਪੰਡੋਰੀ ਪਿੰਡ ਝਾਕੇ ਵੀ ਏ ਤਾਂ ਸਾਲਾ ਸਿਆਪਾ ਈ ਪੈ ਗਿਆ , ਹੁਣ ਬੂਟ ਕਿਥੋਂ ਲਭੀਏ ਜੀਹਦੇ ਪੀਪਣੀ ਵੀ ਹੋਵੇ ਲੈਟਾਂ ਵੀ |
ਪੂਰੀ ਦਿਹਾੜੀ ਨਿੱਕਲਗੀ , ਮਿੱਟੀ ਮੁੱਟੀ ਕੱਢ ਕੇ ਜਦੋਂ ਰੇੜੇ ਕੋਲ ਆਏ , ਦਰਸ਼ਨ ਲੂਣ ਤੇ ਪੱਗੀ ਲੈਟਾਂ ਤੇ ਪੀਪਣੀ ਆਲੇ ਬੂਟ ਲਈ ਮੋਮੀ ਕਾਗਜ਼ ਦੇ ਲਫਾਫੇ ਚ ਪਾਈ ਖੜੇ |
ਜਦੋਂ ਭਾਈ ਪੱਗੀ ਬੂਟ ਪਾ ਕੇ ਰੇੜੇ ਮੂਹਰੇ ਲੱਗੇ ਖਚਰੇ ਮੂਹਰੇ ਸ਼ਕਤੀਮਾਨ ਦੀ ਤੋਰ ਜੀ ਤੁਰਿਆ , ਖਚਰਾ ਤਾਂ ਭਾਈ ਪੀਪਣੀ ਦੀ “ਪੀਂ ਪੀਂ ” ਜੀ ਸੁਣ ਕ ਡਰ ਗਿਆ ,
ਮਾਰ ਕੇ ਦਲੱਤੀ ਓ ਤਾਂ ਪਿੰਡ ਵੱਜਿਆ , ਇੱਧਰ ਸਾਰਾ ਪੰਡੋਰੀ ਨਾਲੇ ਕੁਤਵੇ ਆਲੇ ਕੱਚੇ ਰਾਹ ਤੁਰਿਆ ਆਵੇ ਨਾਲੇ ਪੱਗੀ ਦੇ ਬੂਟਾਂ ਦੀ ਪੀਪਣੀ ਨੂੰ ਗਾਲਾਂ ਕੱਢੀ ਜਾਵੇ |